ਕੇਂਦਰ ਨੇ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ 2024 ਨੂੰ ਸੁਝਾਵਾਂ ਲਈ ਜਨਤਕ ਡੋਮੇਨ ਵਿਚ ਰੱਖਿਆ
ਨਵੀਂ ਦਿੱਲੀ, 14 ਅਕਤੂਬਰ (ਏ.ਐਨ.ਆਈ.): ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਮ ਜਨਤਾ ਅਤੇ ਹਿੱਸੇਦਾਰਾਂ ਦੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਸੱਦਾ ਦੇਣ ਲਈ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ, 2024 ਨੂੰ ਜਨਤਕ ਡੋਮੇਨ ਵਿਚ ਰੱਖਿਆ। ਮੰਤਰਾਲੇ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ, “ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਪੂਰਵ-ਵਿਧਾਨਕ ਸਲਾਹ-ਮਸ਼ਵਰੇ ਦੇ ਹਿੱਸੇ ਵਜੋਂ ਆਮ ਜਨਤਾ ਅਤੇ ਹਿੱਸੇਦਾਰਾਂ ਦੀਆਂ ਟਿੱਪਣੀਆਂ/ਸੁਝਾਵਾਂ ਨੂੰ ਸੱਦਾ ਦੇਣ ਲਈ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ, 2024 ਨੂੰ ਜਨਤਕ ਡੋਮੇਨ ਵਿਚ ਰੱਖਿਆ ਹੈ।
;
;
;
;
;
;
;