ਓਮਾਨ: ਤੇਲ ਟੈਂਕਰ ਪਲਟਣ ਕਾਰਨ 16 ਮੈਂਬਰ ਲਾਪਤਾ, 13 ਸਨ ਭਾਰਤੀ
ਮਸਕਟ, 17 ਜੁਲਾਈ- ਓਮਾਨ ਦੇ ਤੱਟ ’ਤੇ ਇਕ ਤੇਲ ਟੈਂਕਰ ਦੇ ਪਲਟ ਜਾਣ ਕਾਰਨ 16 ਵਿਅਕਤੀਆਂ ਦਾ ਚਾਲਕ ਦਲ ਲਾਪਤਾ ਹੋ ਗਿਆ ਹੈ। ਇਸ ਦਲ ਵਿਚ 13 ਭਾਰਤੀ ਵੀ ਸ਼ਾਮਿਲ ਸਨ। ਇਹ ਜਾਣਕਾਰੀ ਉਥੋਂ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਸਾਂਝੀ ਕੀਤੀ ਹੈ। ਉਨ੍ਹਾਂ ਸ਼ੋਸਲ ਮੀਡੀਆ ’ਤੇ ਪੋਸਟ ਸਾਂਝੀ ਕਰ ਕਿਹਾ ਕਿ ਕੋਮੋਰੋਸ ਦੇ ਝੰਡੇ ਵਾਲਾ ਤੇਲ ਟੈਂਕਰ ਬੰਦਰਗਾਹ ਸ਼ਹਿਰ ਡੁਕੁਮ ਦੇ ਨੇੜੇ ਪਲਟ ਗਿਆ। ਉਨ੍ਹਾਂ ਕਿਹਾ ਕਿ ਲਾਪਤਾ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਟੈਂਕਰ ਯਮਨ ਦੀ ਬੰਦਰਗਾਹ ਸ਼ਹਿਰ ਅਦਨ ਵੱਲ ਨੂੰ ਜਾ ਰਿਹਾ ਸੀ।