ਸ਼ੱਕੀ ਹਾਲਾਤ ਵਿਚ ਵਿਅਕਤੀ ਦੀ ਮੌਤ
ਸ਼ੇਰਪੁਰ, 17 ਜੁਲਾਈ (ਦਰਸ਼ਨ ਸਿੰਘ ਖੇੜੀ)- ਜ਼ਿਲ੍ਹਾ ਸੰਗਰੂਰ ਦੇ ਥਾਣਾ ਸ਼ੇਰਪੁਰ ਅਧੀਨ ਆਉਂਦੇ ਪਿੰਡ ਖੇੜੀ ਕਲਾਂ ਵਿਖੇ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਬੱਬਲੂ, ਉਮਰ ਕਰੀਬ 28 ਸਾਲ ਪੁੱਤਰ ਦਲਵਾਰ ਸਿੰਘ ਵਾਸੀ ਖੇੜੀ ਕਲਾਂ ਆਪਣੇ ਘਰ ਕਮਰੇ ਵਿਚ ਮਿ੍ਤਕ ਪਾਇਆ ਗਿਆ। ਮੌਕੇ ’ਤੇ ਥਾਣਾ ਮੁੱਖ ਅਫ਼ਸਰ ਸ਼ੇਰਪੁਰ ਗੁਰਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਜਾਂਚ ਕਰ ਰਹੀ ਹੈ। ਮਿ੍ਤਕ ਗੁਰਦੀਪ ਸਿੰਘ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੋ ਸਕਦੀ ਹੈ। ਥਾਣਾ ਮੁਖੀ ਗੁਰਪਾਲ ਸਿੰਘ ਨੇ ਕਿਹਾ ਕਿ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਭੇਜਿਆ ਜਾ ਰਿਹਾ ਹੈ।