JALANDHAR WEATHER

ਦਿੜ੍ਹਬਾ ਵਿਖੇ ਨਕਲੀ ਘਿਓ, ਦੁੱਧ ਤੇ ਪਨੀਰ ਬਣਾਉਣ ਵਾਲਾ ਸਾਮਾਨ ਕੀਤਾ ਸੀਲ

ਦਿੜ੍ਹਬਾ ਮੰਡੀ, 17 ਜੁਲਾਈ (ਹਰਬੰਸ ਸਿੰਘ ਛਾਜਲੀ)-ਸਿਹਤ ਵਿਭਾਗ ਸੰਗਰੂਰ ਦੀ ਟੀਮ ਨੇ ਦਿੜ੍ਹਬਾ ਵਿਖੇ ਛਾਪੇਮਾਰੀ ਕਰਕੇ ਨਕਲੀ ਦੇਸੀ ਘਿਓ, ਨਕਲੀ ਦੁੱਧ ਅਤੇ ਨਕਲੀ ਪਨੀਰ ਬਣਾਉਣ ਦਾ ਵਾਲਾ ਸਾਮਾਨ ਭਾਰੀ ਮਾਤਰਾ ਵਿਚ ਫੜ੍ਹਨ ਵਿਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਸਿਹਤ ਅਫਸਰ ਡਾ. ਬਲਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਗਲਾ ਦੇ ਮਿਲਕ ਸੈਂਟਰ ਦੀ ਚੈਕਿੰਗ ਕੀਤੀ ਗਈ। 278 ਟੀਨ ਰਿਫਾਈਂਡ, 70 ਖਾਲੀ ਟੀਨ, 13 ਪੈਕਟ ਮਿਲਕ ਪਾਊਡਰ ਅਤੇ 100 ਲੀਟਰ ਸਰਵਡੋਰ ਜੋ ਨਕਲੀ ਦੁੱਧ ਲਈ ਵਰਤਿਆ ਜਾਂਦਾ ਹੈ, ਸੀਲ ਕਰ ਦਿੱਤਾ ਗਿਆ ਹੈ। ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ