60 ਲੱਖ ਦੀ ਰਿਸ਼ਵਤ ਲਈ ਕਾਰੋਬਾਰੀ ਨੂੰ ਸਾਰੀ ਰਾਤ ਬੰਧਕ ਬਣਾ ਕੇ ਰੱਖਿਆ
ਮੁੰਬਈ,8 ਸਤੰਬਰ - ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਸੀ.ਬੀ.ਆਈ. ਨੇ ਸੀ.ਜੀ.ਐਸ.ਟੀ (ਐਂਟੀ-ਇਵੇਸ਼ਨ) ਮੁੰਬਈ ਪੱਛਮੀ ਕਮਿਸ਼ਨਰੇਟ ਦੇ ਇਕ ਸੁਪਰਡੈਂਟ ਅਤੇ ਇਕ ਸੀ.ਏ. ਸਮੇਤ ਤਿੰਨ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਹੈ। 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਕਿਹਾ ਕਿ ਇਸ ਮਾਮਲੇ ਵਿਚ ਪੀੜਤ ਕਾਰੋਬਾਰੀ ਨੂੰ 4 ਸਤੰਬਰ ਦੀ ਪੂਰੀ ਰਾਤ ਸਾਂਤਾ ਕਰੂਜ਼ ਸਥਿਤ ਸੀ.ਜੀ.ਐਸ.ਟੀ. ਦਫ਼ਤਰ ਵਿਚ ਰੋਕਿਆ ਗਿਆ ਸੀ। ਉਸ ਦੀ ਰਿਹਾਈ ਦੇ ਬਦਲੇ ਕਥਿਤ ਤੌਰ 'ਤੇ 80 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਜੋ ਬਾਅਦ ਵਿਚ 60 ਲੱਖ ਰੁਪਏ ਵਿਚ ਤੈਅ ਹੋ ਗਿਆ।