ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਨਾਅਰੇ ਚੱਕ ਤੇ ਭਾਮ ਵਿਖੇ ਵੀ ਐਨ.ਆਈ.ਏ. ਨੇ ਦਿੱਤੀ ਦਸਤਕ
ਬਟਾਲਾ, 13 ਸਤੰਬਰ ਬੰਮਰਾਹ - ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਨਾਅਰੇ ਚੱਕ ਮੁਚਰਾਵਾਂ ਅਤੇ ਪਿੰਡ ਭਾਮ ਵਿਖੇ ਵੀ ਐਨ.ਆਈ.ਏ. ਨੇ ਦਸਤਕ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਮਚਰਾਵਾਂ ਦੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਪਿੰਡ ਭਾਮ ਦੀ ਲਖਵਿੰਦਰ ਕੌਰ ਦੇ ਘਰ ਤੜਕਸਾਰ 5 ਵਜੇ ਦੇ ਕਰੀਬ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨਾਲ ਐਨ.ਆਈ.ਏ. ਦੇ ਅਧਿਕਾਰੀ ਪੁੱਜੇ । ਚਾਰ ਘੰਟੇ ਬੀਤ ਜਾਣ ਦੇ ਬਾਅਦ ਵੀ ਘੁਮਾਣ ਵਿਖੇ ਅਧਿਕਾਰੀਆਂ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਉਸੇ ਤਰ੍ਹਾਂ ਹੀ ਮਚਰਾਵਾਂ ਅਤੇ ਭਾਮ ਵਿਖੇ ਵੀ ਪਹੁੰਚੀਆਂ ਟੀਮਾਂ ਵਲੋਂ ਆਲੇ ਦੁਆਲੇ ਇਲਾਕੇ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ।