ਸਿਵਲ ਹਸਪਤਾਲ ਭੁਲੱਥ ਵਿਖੇ ਪੰਜਵੇਂ ਦਿਨ ਵੀ ਡਾਕਟਰਾਂ ਪੂਰੇ ਦਿਨ ਦੀ ਹੜਤਾਲ
ਭੁਲੱਥ, 13 ਸਤੰਬਰ (ਮਨਜੀਤ ਸਿੰਘ ਰਤਨ)- ਸਰਕਾਰ ਵਲੋਂ ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਸੰਬੰਧੀ ਕੀਤੀ ਗਈ ਪੰਜਵੇਂ ਦਿਨ ਦੀ ਹੜਤਾਲ ਦੌਰਾਨ ਸਿਵਲ ਹਸਪਤਾਲ ਭੁਲੱਥ ਵਿਖੇ ਓ.ਪੀ.ਡੀ. ਸੇਵਾਵਾਂ ਪੂਰੇ ਦਿਨ ਲਈ ਠੱਪ ਰਹੀਆਂ, ਜਿਸ ਕਾਰਨ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣ ਆਏ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।