ਕੇਜਰੀਵਾਲ ਵਲੋਂ ਵੱਡਾ ਐਲਾਨ, ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ
ਨਵੀਂ ਦਿੱਲੀ, 15 ਸਤੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ, "...ਮੈਂ ਦੋ ਦਿਨਾਂ ਬਾਅਦ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ। ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ, ਜਦੋਂ ਤੱਕ ਲੋਕ ਆਪਣਾ ਫ਼ੈਸਲਾ ਨਹੀਂ ਦਿੰਦੇ... ਮੈਂ ਹਰ ਘਰ-ਘਰ ਜਾਵਾਂਗਾ। ਜਦੋਂ ਤੱਕ ਮੈਨੂੰ ਲੋਕਾਂ ਤੋਂ ਫ਼ੈਸਲਾ ਨਹੀਂ ਮਿਲ ਜਾਂਦਾ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ..."।