ਜੈਪੁਰ : ਜੀਪ ਤੇ ਟਰੱਕ ਦੀ ਟੱਕਰ 'ਚ 5 ਲੋਕਾਂ ਦੀ ਮੌਤ
ਜੈਪੁਰ (ਰਾਜਸਥਾਨ), 15 ਸਤੰਬਰ-ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਪਿੰਡਵਾੜਾ ਇਲਾਕੇ 'ਚ ਐਤਵਾਰ ਰਾਤ ਨੂੰ ਜੀਪ ਅਤੇ ਟਰੱਕ ਦੀ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਐਸ.ਪੀ. ਸਿਰੋਹੀ ਅਨਿਲ ਕੁਮਾਰ ਨੇ ਦੱਸਿਆ ਕਿ ਜੀਪ ਗਲਤ ਦਿਸ਼ਾ ਵੱਲ ਜਾ ਰਹੀ ਸੀ ਅਤੇ ਟਰੱਕ ਨਾਲ ਟਕਰਾਅ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।