ਕੁੱਲੂ ਦੁਸਹਿਰੇ ਵਿਚ ਅੰਤਰਰਾਸ਼ਟਰੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ
ਨਵੀਂ ਦਿੱਲੀ, 15 ਸਤੰਬਰ (ਏਜੰਸੀ) : ਕੁੱਲੂ ਦੁਸਹਿਰਾ, ਭਾਰਤ ਦੇ ਸੱਭਿਆਚਾਰਕ ਕੈਲੰਡਰ ਵਿਚ ਇਕ ਪ੍ਰਮੁੱਖ ਸਮਾਗਮ, ਇਸ ਸਾਲ 13 ਤੋਂ 19 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਹਿਮਾਚਲ ਪ੍ਰਦੇਸ਼ ਸਰਕਾਰ ਭਾਗੀਦਾਰੀ ਅਤੇ ਇਸ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੀ ਹੈ। ਆਪਣੀ ਮੌਲਿਕਤਾ ਅਤੇ ਧਾਰਮਿਕ ਮਹੱਤਤਾ ਨੂੰ ਬਰਕਰਾਰ ਰੱਖਦੇ ਹੋਏ ਸਾਲਾਨਾ ਮੇਲੇ ਵਿਚ ਕਈ ਨਵੇਂ ਪਹਿਲੂ ਸ਼ਾਮਿਲ ਕੀਤੇ ਗਏ ਹਨ ਜੋ ਹੁਣ ਅੰਤਰਰਾਸ਼ਟਰੀ ਸਮੂਹਾਂ ਨੂੰ ਆਕਰਸ਼ਿਤ ਕਰਦੇ ਹਨ।