JALANDHAR WEATHER

ਨੈਸ਼ਨਲ ਕਾਨਫ਼ਰੰਸ ਦੇ ਉਮੀਦਵਾਰਾਂ ਨੂੰ ਮਿਲਣਗੀਆਂ ਚੰਗੀਆਂ ਵੋਟਾਂ- ਉਮਰ ਅਬਦੁੱਲਾ

ਪੁਲਵਾਮਾ (ਜੰਮੂ-ਕਸ਼ਮੀਰ)- ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਜਦੋਂ ਕੱਲ੍ਹ ਵੋਟਿੰਗ ਹੋਵੇਗੀ, ਤਾਂ ਵੋਟਾਂ ਦਾ ਇਕ ਵੱਡਾ ਹਿੱਸਾ ਨੈਸ਼ਨਲ ਕਾਨਫ਼ਰੰਸ ਦੇ ਉਮੀਦਵਾਰਾਂ ਨੂੰ ਜਾਵੇਗਾ ਅਤੇ ਉਹ ਇੱਥੇ ਸਫ਼ਲ ਹੋਣਗੇ। ਉਨ੍ਹਾਂ ਬਾਰਾਮੂਲਾ ਦੇ ਸਾਂਸਦ ਇੰਜਨੀਅਰ ਰਸ਼ੀਦ ਬਾਰੇ ਗੱਲ ਕਰਦਿਆਂ ਕਿਹਾ ਕਿ ਉੁਨ੍ਹਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਹਨ। ਉਨ੍ਹਾਂ ਨੂੰ ਕਿਤੇ ਹੋਰ ਤੋਂ ਸਿਗਨਲ ਮਿਲਦਾ ਹੈ। ਉਹ ਉਸ ਸਿਗਨਲ ’ਤੇ ਨੱਚਦੇ ਹਨ। ਜ਼ਾਹਰ ਹੈ ਕਿ ਉਨ੍ਹਾਂ ਨੂੰ ਨੈਸ਼ਨਲ ਕਾਨਫਰੰਸ ਨੂੰ ਨਿਸ਼ਾਨਾ ਬਣਾਉਣ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ ਪਰ ਸਾਨੂੰ ਕੋਈ ਸਮੱਸਿਆ ਨਹੀਂ ਹੈ, ਅਸੀਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ