ਪ੍ਰਧਾਨ ਮੰਤਰੀ ਨੇ ਕੀਤਾ ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ
ਅਹਿਮਦਾਬਾਦ, 16 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਮੈਟਰੋ ਰੇਲ ਐਕਸਟੈਂਸ਼ਨ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਦੇ ਰਾਜਪਾਲ ਆਚਰਿਆ ਦੇਵਵ੍ਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਨਾਲ ਸੈਕਸ਼ਨ 1 ਮੈਟਰੋ ਸਟੇਸ਼ਨ ਤੋਂ ਗਿਫ਼ਟ ਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ’ਚ ਸਫ਼ਰ ਵੀ ਕੀਤਾ।