ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਧੂਮਧਾਮ ਨਾਲ ਸ਼ੁਰੂ
ਅਹਿਮਦਗੜ੍ਹ, 16 ਸਤੰਬਰ (ਸੁਖਜੀਤ ਸਿੰਘ ਖੇੜਾ)- ਜ਼ਿਲ੍ਹਾ ਲੁਧਿਆਣਾ ਵਿਚ ਪੈਂਦਾ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਹਰ ਸਾਲ ਦੀ ਤਰ੍ਹਾਂ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਕਰੀਬ ਪੰਜ ਦਿਨ ਚੱਲਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ ਪ੍ਰਾਚੀਨ ਪਰੰਪਰਾ ਦੇ ਅਨੁਸਾਰ ਲੋਕਾਂ ਨੇ ਗੁੱਗਾ ਮਾੜੀ ਮੰਦਿਰ ਵਿਚ ਮੱਥਾ ਟੇਕ ਕੇ ਚੌਂਕੀ ਭਰੀ ਅਤੇ ਮਿੱਟੀ ਕੱਢ ਕੇ ਆਪਣੀ ਮੰਨਤ ਮੰਗੀ। ਮੇਲੇ ਵਿਚ ਹਰ ਸਾਲ ਦੀ ਤਰ੍ਹਾਂ ਬਾਜ਼ਾਰ, ਝੂਲੇ, ਚੰਡੋਲ, ਸਰਕਸ, ਨਾਚ, ਗੀਤ ਆਦਿ ਦੇਖਣ ਨੂੰ ਮਿਲਣਗੇ। ਰਾਜਨੀਤਕ ਪਾਰਟੀਆਂ ਵਲੋਂ ਸਿਰਫ਼ ਅਕਾਲੀ ਦਲ ਫਤਿਹ ਅਤੇ ਕਮਿਊਨਿਸਟ ਪਾਰਟੀ ਦੀ ਹੀ ਸਿਆਸੀ ਰੈਲੀ ਹੋਵੇਗੀ।