JALANDHAR WEATHER

ਭਾਰਤ ਤੇ ਬੰਗਲਾਦੇਸ਼ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ 2 ਟੈਸਟ ਮੈਚਾਂ ਦੀ ਸੀਰੀਜ਼

ਚੇਨੱਈ, 19 ਸਤੰਬਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਤੋਂ ਚੇੱਨਈ ’ਚ ਖੇਡਿਆ ਜਾਵੇਗਾ। ਇਹ ਮੈਚ ਐਮ.ਏ. ਚਿਦੰਬਰਮ ਸਟੇਡੀਅਮ ’ਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਤੇ ਟਾੱਸ ਸਵੇਰੇ 9:00 ਵਜੇ ਹੋਵੇਗਾ। ਬੰਗਲਾਦੇਸ਼ ਹੁਣ ਤੱਕ ਇਕ ਵੀ ਟੈਸਟ ਵਿਚ ਭਾਰਤ ਨੂੰ ਹਰਾਉਣ ਵਿਚ ਕਾਮਯਾਬ ਨਹੀਂ ਹੋਇਆ ਹੈ। ਦੋਵਾਂ ਵਿਚਾਲੇ 13 ਟੈਸਟ ਖੇਡੇ ਗਏ, ਜਿਨ੍ਹਾਂ ’ਚ ਭਾਰਤ ਨੇ 11 ਜਿੱਤੇ, ਜਦਕਿ 2 ਮੈਚ ਡਰਾਅ ਰਹੇ। ਦੋਵਾਂ ਵਿਚਾਲੇ ਪਹਿਲੀ ਸੀਰੀਜ਼ ਸਾਲ 2000 ’ਚ ਖੇਡੀ ਗਈ ਸੀ ਅਤੇ ਹੁਣ ਤੱਕ 8 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚੋਂ ਭਾਰਤ ਨੇ 7 ਮੈਚ ਜਿੱਤੇ ਹਨ, ਜਦਕਿ ਇਕ ਡਰਾਅ ਰਿਹਾ। ਬੰਗਲਾਦੇਸ਼ ਦੀ ਟੀਮ 5 ਸਾਲ ਬਾਅਦ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆਈ ਹੈ। ਇਸ ਤੋਂ ਪਹਿਲਾਂ 2019 ’ਚ ਟੀਮ ਨੇ 2 ਮੈਚ ਖੇਡੇ ਸਨ, ਜਿਸ ’ਚ ਭਾਰਤ ਨੇ 2-0 ਨਾਲ ਸੀਰੀਜ਼ ਜਿੱਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ