ਜਾਮਾਂ ਰਖਈਆਂ ਵਿਚ ਮਿਲੀ ਅਣਪਛਾਤੀ ਲਾਸ਼
ਮਮਦੋਟ/ਫਿਰੋਜ਼ਪੁਰ, 19 ਸਤੰਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਨੇੜਲੇ ਪਿੰਡ ਜਾਮਾਂ ਰਖਈਆਂ ਵਿਖੇ ਅੱਜ ਸਵੇਰੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਪੰਚਾਇਤ ਘਰ ਦੇ ਬਾਹਰ ਪਏ ਤਖਤਪੋਸ਼ ’ਤੇ ਇਕ ਵਿਅਕਤੀ ਲੇਟਿਆ ਹੋਇਆ ਮਿਲਿਆ ਅਤੇ ਜਦੋਂ ਕੋਲ ਜਾ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੰਚਾਇਤ ਵਲੋਂ ਮਮਦੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।