JALANDHAR WEATHER

ਪੱਛਮੀ ਬੰਗਾਲ ਮਾਮਲਾ: ਅੱਜ 42 ਦਿਨਾਂ ਬਾਅਦ ਕੰਮ ’ਤੇ ਪਰਤਣਗੇ ਜੂਨੀਅਰ ਡਾਕਟਰ

ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰ ਅੱਜ ਤੋਂ ਡਿਊਟੀ ’ਤੇ ਪਰਤਣਗੇ। ਉਹ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਵਿਚ ਅੰਸ਼ਕ ਤੌਰ ’ਤੇ ਕੰਮ ਕਰਨਗੇ ਤੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਵੀ ਦੌਰਾ ਕਰਨਗੇ। ਹਾਲਾਂਕਿ ਉਹ ਓ.ਪੀ.ਡੀ. ਵਿਚ ਕੰਮ ਨਹੀਂ ਕਰਨਗੇ। ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ 9 ਅਗਸਤ ਨੂੰ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ ਤੇ ਕਤਲ ਤੋਂ ਬਾਅਦ ਡਾਕਟਰ ਪਿਛਲੇ 42 ਦਿਨਾਂ ਤੋਂ ਹੜਤਾਲ ’ਤੇ ਸਨ। ਉਨ੍ਹਾਂ ਨੇ 19 ਸਤੰਬਰ ਨੂੰ ਕੰਮ ’ਤੇ ਵਾਪਸ ਆਉਣ ਦਾ ਐਲਾਨ ਕੀਤਾ ਸੀ। ਡਾਕਟਰਾਂ ਨੇ ਸਿਹਤ ਭਵਨ ਦੇ ਬਾਹਰ ਵੀ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਦੂਜੇ ਪਾਸੇ ਸੀ.ਬੀ.ਆਈ. ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਾਰਕੋ ਟੈਸਟ ਲਈ ਸ਼ੁੱਕਰਵਾਰ 20 ਸਤੰਬਰ ਨੂੰ ਸਿਆਲਦਾਹ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਏਜੰਸੀ ਸਾਬਕਾ ਤਾਲਾ ਥਾਣਾ ਇੰਚਾਰਜ ਅਭਿਜੀਤ ਮੰਡਲ ਦਾ ਵੀ ਪੋਲੀਗ੍ਰਾਫ਼ ਟੈਸਟ ਕਰਵਾਉਣਾ ਚਾਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ