ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਡੇਰੀਵਾਲ ਚ ਦੋ ਧੜਿਆਂ ਵਿਚਕਾਰ ਖੂਨੀ ਝੜਪ
ਤਰਸਿਕਾ, 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਗ੍ਰਾਮ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਦੇਰ ਰਾਤ ਦੋ ਧੜਿਆਂ ਵਿਚਕਾਰ ਖੂਨੀ ਝੜਪ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਇਹ ਝੜਪ ਉਸ ਵੇਲੇ ਹੋਈ ਜਦੋਂ ਬਾਹਰਲੇ ਪਿੰਡ ਤੋਂ ਕੁਝ ਨੌਜਵਾਨ ਡੇਰੀਵਾਲ ਵਿਚ ਆਏ ਤਾਂ ਦੂਜੀ ਧਿਰ ਨੇ ਇਸ ਦਾ ਇਤਰਾਜ਼ ਪ੍ਰਗਟ ਕੀਤਾ, ਜਿਸ ਨੂੰ ਲੈ ਕੇ ਦੋਹਾਂ ਧੜਿਆਂ ਵਿਚਕਾਰ ਹੁੰਦੀ ਤਕਰਾਰ ਖੂਨੀ ਝੜਪ ਵਿਚ ਬਦਲ ਗਈ ਤੇ ਦੋਹਾਂ ਧੜਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ਉੱਪਰ ਹਮਲਾ ਕਰ ਦਿੱਤਾ । ਇਹ ਤਕਰਾਰ ਪਿੰਡ ਡੇਹਰੀਵਾਲ ਵਿਚ ਪੋਲਿੰਗ ਸਟੇਸ਼ਨ ਦੇ ਬਾਹਰ ਹੋਈ। ਖ਼ਬਰ ਲਿਖੇ ਜਾਣ ਤੱਕ ਇਸ ਝੜਪ ਦੌਰਾਨ ਜ਼ਖ਼ਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ।
;
;
;
;
;
;
;
;