ਬਲਾਕ ਮਹਿਤਪੁਰ (ਜਲੰਧਰ) ਦੇ ਪਿੰਡਾਂ ਚ ਵੋਟਿੰਗ ਲਈ ਭਾਰੀ ਉਤਸ਼ਾਹ

ਮਹਿਤਪੁਰ, 15 ਅਕਤੂਬਰ (ਲਖਵਿੰਦਰ ਸਿੰਘ) - ਪੰਚਾਇਤੀ ਚੋਣਾ ਨੂੰ ਲੈ ਕੇ ਬਲਾਕ ਮਹਿਤਪੁਰ ਦੇ ਪਿੰਡਾਂ ਵਿਚ ਅੱਜ ਤਕਰੀਬਨ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ।ਵੋਟਿੰਗ ਲਈ ਪਿੰਡਾਂ ਵਿਚ ਲੋਕਾਂ ਦੀਆ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆ । ਇਸ ਵਾਰ ਲੋਕਾਂ ਵਿਚ ਵੋਟਿੰਗ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਚੋਣਾਂ ਕਰਾਉਣ ਲਈ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।