ਮੰਨਣਹਾਨਾ ’ਚ ਅਮਨ ਸਾਂਤੀ ਨਾਲ ਵੋਟਿੰਗ ਸ਼ੁਰੂ

ਕੋਟਫ਼ਤੂਹੀ, (ਹੁਸ਼ਿਆਰਪੁਰ), 15 ਅਕਤੂਬਰ (ਅਵਤਾਰ ਸਿੰਘ ਅਟਵਾਲ)- ਬਲਾਕ ਮਾਹਿਲਪੁਰ ਦੇ ਪਿੰਡ ਮੰਨਣਹਾਨਾ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਸਵੇਰੇ ਸਾਢੇ ਸੱਤ ਕੁ ਵਜੇ ਦੇ ਕਰੀਬ ਵੋਟਰਾਂ ਵਲੋ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਸਵਾ ਅੱਠ ਕੁ ਵਜੇ ਦੇ ਕਰੀਬ ਵੋਟਾਂ ਪੈਣੀਆਂ ਸ਼ੁਰੂ ਹੋ ਗਈਆ, ਪਰ ਬੈਲਟ ਪੇਪਰ ਉੱਪਰ ਚੋਣ ਨਿਸ਼ਾਨ ਬਲੈਕ ਹੋਣ ਕਰ ਕੇ ਵੋਟਾਂ ਪੋਲ ਵਿਚ ਕਾਫ਼ੀ ਸਮਾਂ ਲੱਗ ਰਿਹਾ ਸੀ, ਇਸ ਮੌਕੇ ਅਮਨ ਸਾਂਤੀ ਨਾਲ ਵੋਟਿੰਗ ਸ਼ੁਰੂ ਹੋਈ।