ਸਮਰਾਲਾ : 101 ਸਾਲ ਦੇ ਬਜ਼ੁਰਗ ਨੇ ਪਾਈ ਵੋਟ
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ) - ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਆਪਣੀ ਧਰਮ ਪਤਨੀ ਦੇ ਨਾਲ ਆਪਣੇ ਜੱਦੀ ਪਿੰਡ ਦਿਆਲਪੁਰਾ ਵਿਖੇ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ 101 ਸਾਲ ਦੇ ਬਜ਼ੁਰਗ ਨੇ ਆਪਣੇ ਪੋਤੇ ਨਾਲ ਪੋਲਿੰਗ ਸਟੇਸ਼ਨ 'ਤੇ ਆ ਕੇ ਆਪਣੀ ਵੋਟ ਪਾਈ।