ਲਾਂਬੜਾ : ਵੋਟਰਾਂ ਨੂੰ ਭਰਮਾਉਣ ਲਈ ਪੋਲਿੰਗ ਸਟੇਸ਼ਨਾਂ ਦੇ ਗੇਟਾਂ ਨਜਦੀਕ ਖੜ੍ਹੇ ਹਨ ਉਮੀਦਵਾਰ

ਲਾਂਬੜਾ, 15 ਅਕਤੂਬਰ (ਪਰਮੀਤ ਗੁਪਤਾ) - ਪੰਚਾਇਤੀ ਚੋਣਾਂ ਦੌਰਾਨ ਲਾਂਬੜਾ ਇਲਾਕੇ 'ਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵੋਟਰਾਂ ਨੂੰ ਅੰਤ ਤੱਕ ਭਰਮਾਉਣ ਲਈ ਉਮੀਦਵਾਰ ਪੋਲਿੰਗ ਸਟੇਸ਼ਨਾਂ ਦੇ ਗੇਟਾਂ ਨਜਦੀਕ ਖੜ੍ਹੇ ਹਨ।