ਪਿੰਡ ਨਵਾਂ ਪਿੰਡ ਗੇਟਵਾਲਾ ਤੋਂ ਰੇਸ਼ਮ ਸਿੰਘ ਤੀਜੀ ਵਾਰ ਸਰਪੰਚ ਬਣੇ
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਨਵਾਂ ਪਿੰਡ ਗੇਟਵਾਲਾ ਪੰਚਾਇਤ ਦੀ ਹੋਈ ਚੋਣ ਵਿਚ ਅਕਾਲੀ ਦਲ ਨਾਲ ਸੰਬੰਧਿਤ ਰੇਸ਼ਮ ਸਿੰਘ 114 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ੍ਹਾਂ ਦੀ ਜਿੱਤ 'ਤੇ ਮਹਿੰਦਰ ਸਿੰਘ, ਇਕਬਾਲ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਦੀਦਾਰ ਸਿੰਘ, ਤਰਲੋਕ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ ਤੇ ਕੁਲਦੀਪ ਸਿੰਘ ਅਰੋੜਾ ਨੇ ਮੁਬਾਰਕਬਾਦ ਦਿੱਤੀ। ਨਵੇਂ ਚੁਣੇ ਸਰਪੰਚ ਰੇਸ਼ਮ ਸਿੰਘ ਨੇ ਆਪਣੀ ਜਿੱਤ ਲਈ ਪਿੰਡ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।