ਪਿੰਡ ਰਾਣਵਾਂ ਤੋਂ ਸੁਖਵਿੰਦਰ ਸਿੰਘ ਸੁੱਖਾ ਨੇ ਸਰਪੰਚੀ ਦੀ ਚੋਣ 216 ਵੋਟਾਂ ਦੇ ਫਰਕ ਨਾਲ ਜਿੱਤੀ
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ ਥਿੰਦ)- ਮਲੇਰਕੋਲਾ ਦੇ ਨਾਲ ਲੱਗਦੇ ਪਿੰਡ ਰਾਣਵਾਂ ਦੀ ਪੰਚਾਇਤੀ ਚੋਣ ਵਿਚ ਸੁਖਵਿੰਦਰ ਸਿੰਘ ਸੁੱਖਾ ਨੇ ਆਪਣੇ ਵਿਰੋਧੀ ਉਮੀਦਵਾਰ ਜੱਗੀ ਨੂੰ 216 ਵੋਟਾਂ ਦੇ ਫਰਕ ਪਛਾੜਦਿਆਂ ਹੋਇਆ ਸਰਪੰਚੀ ਦੀ ਚੋਣ ਜਿੱਤੀ। ਇਸ ਮੌਕੇ ਉਹਨਾਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।