ਭਗਵੰਤ ਸਿੰਘ ਗੱਗੀ ਪਿੰਡ ਰਾਏਪੁਰ ਚੌਬਦਾਰਾ ਤੋਂ ਚੋਣ ਜਿੱਤਕੇ ਬਣਿਆ ਸਰਪੰਚ

ਅਮਲੋਹ, (ਫ਼ਤਹਿਗੜ੍ਹ ਸਾਹਿਬ) 15 ਅਕਤੂਬਰ (ਕੇਵਲ ਸਿੰਘ) -ਬਲਾਕ ਅਮਲੋਹ ਦੇ ਪਿੰਡ ਰਾਏਪੁਰ ਚੌਬਦਾਰਾ ਤੋਂ ਭਗਵੰਤ ਸਿੰਘ ਗੱਗੀ ਚੋਣ ਜਿੱਤਕੇ ਪਿੰਡ ਦੇ ਸਰਪੰਚ ਬਣੇ ਹਨ। ਇਸ ਮੌਕੇ ਤੇ ਸਮਰਥੱਕਾ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ। ਸਰਪੰਚ ਭਗਵੰਤ ਸਿੰਘ ਗੱਗੀ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਉਥੇ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਫਤਵਾ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਥੇ ਹੀ ਬਿਨਾਂ ਪੱਖਪਾਤ ਪਿੰਡ ਦਾ ਵਿਕਾਸ ਕਰਵਾਉਣ ਨੂੰ ਪਹਿਲ ਕੀਤੀ ਜਾਵੇਗੀ।