ਪਿੰਡ ਖੰਜਰਵਾਲ ਤੋਂ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ ਆਪਣੇ ਵਿਰੋਧੀ ਨੂੰ 45 ਵੋਟਾਂ ਨਾਲ ਹਰਾਇਆ

ਜਗਰਾਉਂ, ਚੌਂਕੀਮਾਨ, 15 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਖੰਜਰਵਾਲ ਤੋਂ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ ਆਪਣੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਮੁਖਤਿਆਰ ਸਿੰਘ ਗਰੇਵਾਲ ਨੂੰ 45 ਵੋਟਾਂ ਨਾਲ ਹਰਾਇਆ। ਇਸ ਮੌਕੇ ਜੇਤੂ ਰਹੇ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ ਸਮੁੱਚੇ ਨਗਰ ਨਿਵਾਸੀਆਂ ਸਮੇਤ ਐੱਨ.ਆਰ.ਆਈਜ਼ ਵੀਰਾਂ ਦਾ ਧੰਨਵਾਦ ਕੀਤਾ।