ਕਾਂਗਰਸ ਦਾ ਦੋਸ਼: ਚੋਣ ਕਮਿਸ਼ਨ ਜਾਣ ਬੁੱਝ ਕੇ ਹਰਿਆਣਾ ਦਾ ਰੁਝਾਨ ਹੌਲੀ ਕਰ ਰਿਹੈ ਸਾਂਝਾ
ਨਵੀਂ ਦਿੱਲੀ, 8 ਅਕਤੂਬਰ- ਹਰਿਆਣਾ ਦੇ ਆ ਰਹੇ ਚੋਣ ਰੁਝਾਨਾਂ ’ਤੇ ਕਾਂਗਰਸ ਨੇ ਸਵਾਲ ਚੁੱਕੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਮੇਸ਼ ਨੇ ਟਵੀਟ ਕਰ ਕਿਹਾ ਕਿ ਲੋਕ ਸਭਾ ਨਤੀਜਿਆਂ ਦੀ ਤਰ੍ਹਾਂ ਹੀ ਹਰਿਆਣਾ ਦੇ ਚੋਣ ਰੁਝਾਨਾਂ ਨੂੰ ਜਾਣ ਬੁੱਝ ਕੇ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਹੌਲੀ-ਹੌਲੀ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਭਾਜਪਾ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ?