JALANDHAR WEATHER

ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਰੋਹਿਤ ਬਲ ਦਾ ਦਿਹਾਂਤ

ਨਵੀਂ ਦਿੱਲੀ, 2 ਨਵੰਬਰ- ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਰੋਹਿਤ ਬਲ (63) ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਦਿਲ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। 2010 ਵਿਚ ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਦੀ ਐਂਜੀਓਪਲਾਸਟੀ ਵੀ ਹੋਈ ਸੀ। 1996 ਵਿਚ, ਇਕ ਮੈਗਜ਼ੀਨ ਨੇ ਉਨ੍ਹਾਂ ਨੂੰ ਭਾਰਤ ਦਾ ‘ਮਾਸਟਰ ਆਫ਼ ਫੈਬਰਿਕ ਐਂਡ ਫੈਨਟਸੀ’ ਕਿਹਾ ਸੀ। ਰੋਹਿਤ ਬੱਲ ਨੂੰ 2001 ਅਤੇ 2004 ਵਿਚ ਇੰਟਰਨੈਸ਼ਨਲ ਫੈਸ਼ਨ ਅਵਾਰਡਸ ਵਿਚ ‘ਡਿਜ਼ਾਈਨਰ ਆਫ਼ ਦਿ ਈਅਰ’ ਚੁਣਿਆ ਗਿਆ ਸੀ। ਫੈਸ਼ਨ ਡਿਵੈਲਪਮੈਂਟ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਸੁਨੀਲ ਸੇਠੀ ਨੇ ਕਿਹਾ ਕਿ ਉਨ੍ਹਾਂ (ਰੋਹਿਤ) ਨੂੰ ਦਿਲ ਦਾ ਦੌਰਾ ਪਿਆ ਸੀ ਤੇ ਸਫ਼ਦਰਜੰਗ ਐਨਕਲੇਵ ਦੇ ਅਸ਼ਲੋਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਰੋਹਿਤ ਨੂੰ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ 2 ਘੰਟੇ ਤੱਕ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਚਾਇਆ ਨਹੀਂ ਜਾ ਸਕਿਆ। 13 ਅਕਤੂਬਰ ਨੂੰ ਰੋਹਿਤ ਨੇ ਦਿੱਲੀ ਦੇ ਇਕ ਹੋਟਲ ਵਿਚ ਲੈਕਮੇ ਇੰਡੀਆ ਫੈਸ਼ਨ ਵੀਕ ਵਿਚ ਆਪਣਾ ਸੰਗ੍ਰਹਿ ‘ਕਾਇਨਾਤ: ਏ ਬਲੂਮ ਇਨ ਦਾ ਯੂਨੀਵਰਸ’ ਪੇਸ਼ ਕੀਤਾ। ਇਹ ਉਨ੍ਹਾਂ ਦਾ ਆਖਰੀ ਸ਼ੋਅ ਸੀ। ਅਭਿਨੇਤਰੀ ਅਨੰਨਿਆ ਪਾਂਡੇ ਇਸ ਸਮਾਗਮ ਦੀ ਸ਼ੋਅ-ਸਟਾਪਰ ਸੀ। ਰੋਹਿਤ ਦੇ ਦਿਹਾਂਤ ’ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਰੋਹਿਤ ਦਾ ਸਸਕਾਰ ਅੱਜ ਸ਼ਾਮ 5 ਵਜੇ ਨਵੀਂ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ