ਲਸ਼ਕਰ ਦਾ ਕਮਾਂਡਰ ਸੀ ਖਾਨਯਾਰ ਮੁੱਠਭੇੜ ਚ ਮਾਰਿਆ ਗਿਆ ਅੱਤਵਾਦੀ - ਆਈ.ਜੀ.ਪੀ. ਕਸ਼ਮੀਰ
ਸ਼੍ਰੀਨਗਰ, 2 ਨਵੰਬਰ - ਸ਼੍ਰੀਨਗਰ ਦੇ ਖਾਨਯਾਰ ਖੇਤਰ ਵਿਚ ਮੁੱਠਭੇੜ 'ਤੇ, ਕਸ਼ਮੀਰ ਦੇ ਆਈ.ਜੀ.ਪੀ. ਵੀ..ਕੇ ਬਿਰਦੀ ਨੇ ਕਿਹਾ, "...ਹੁਣ ਇਹ ਆਪ੍ਰੇਸ਼ਨ ਪੂਰਾ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ, ਜਿਸ ਦੀ ਪਛਾਣ ਉਸਮਾਨ ਵਜੋਂ ਹੋਈ ਹੈ..., ਉਹ ਲਸ਼ਕਰ ਦਾ ਕਮਾਂਡਰ ਸੀ। ਉਹ ਇਕ ਵਿਦੇਸ਼ੀ ਅੱਤਵਾਦੀ ਹੈ ਅਤੇ ਇੰਸਪੈਕਟਰ ਮਸਰੂਰ ਦੀ ਹੱਤਿਆ ਵਿਚ ਉਸ ਦੀ ਭੂਮਿਕਾ ਅਤੇ ਸ਼ਮੂਲੀਅਤ ਸਾਹਮਣੇ ਆਈ ਹੈ ਅਤੇ ਇਸ ਸੰਬੰਧ ਵਿਚ ਹੋਰ ਜਾਂਚ ਕੀਤੀ ਜਾ ਰਹੀ ਹੈ।4 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋਏ ਹਨ "...।