ਹਿੰਦੂਆਂ ਬਾਰੇ ਗੱਲ ਕਰਨ ਦਾ ਮਤਲਬ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ - ਹਿਮੰਤ ਬਿਸਵਾ ਸਰਮਾ
ਗੁਹਾਟੀ (ਅਸਾਮ), 2 ਨਵੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਦੇ ਭਾਜਪਾ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਨੇ ਕਿਹਾ, "ਮੇਰੇ ਖਿਲਾਫ ਸ਼ਿਕਾਇਤ ਕਿਉਂ ਕੀਤੀ ਜਾ ਰਹੀ ਹੈ? ਮੈਂ ਕੀ ਕਹਿ ਰਿਹਾ ਹਾਂ? ਜਦੋਂ ਮੈਂ ਘੁਸਪੈਠੀਆਂ ਦੇ ਖ਼ਿਲਾਫ਼ ਬੋਲ ਰਿਹਾ ਹਾਂ ਤਾਂ ਉਨ੍ਹਾਂ ਨੂੰ ਦੁੱਖ ਕਿਉਂ ਹੁੰਦਾ ਹੈ? ਇਹ ਕਿੱਥੇ ਲਿਖਿਆ ਹੈ, ਕਿਸ ਕਾਨੂੰਨ ਵਿਚ ਲਿਖਿਆ ਹੈ, ਕਿ ਘੁਸਪੈਠੀਆਂ ਦੇ ਖ਼ਿਲਾਫ਼ ਬੋਲਣਾ ਗਲਤ ਹੈ?... ਹਿੰਦੂਆਂ ਬਾਰੇ ਗੱਲ ਕਰਨ ਦਾ ਮਤਲਬ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ - ਭਾਰਤ ਇਕ ਹਿੰਦੂ ਸਭਿਅਤਾ ਹੈ ਅਤੇ ਉਨ੍ਹਾਂ ਦੀ ਰੱਖਿਆ ਦੀ ਗੱਲ ਕਰਨਾ ਇਕ ਸਕਾਰਾਤਮਕ ਗੱਲ ਹੈ। "