ਮਹਾਰਾਸ਼ਟਰ : ਸਾਰੀਆਂ ਜਾਂਚਾਂ ਵਿਚੋਂ ਲੰਘ ਚੁੱਕਾ ਹਾਂ - ਅਜੀਤ ਪਵਾਰ
ਮੁੰਬਈ, 2 ਨਵੰਬਰ - ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਅਜੀਤ ਪਵਾਰ ਨੇ ਕਿਹਾ ਕਿ ਉਹ ਕਥਿਤ 70,000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਨੂੰ ਲੈ ਕੇ ਰਾਜ ਅਤੇ ਕੇਂਦਰੀ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਸਾਰੀਆਂ ਜਾਂਚਾਂ ਵਿਚੋਂ ਲੰਘ ਚੁੱਕੇ ਹਨ। ਐਨ.ਸੀ.ਪੀ. ਮੁਖੀ ਦੀ ਟਿੱਪਣੀ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਵਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਪਵਾਰ ਨੂੰ ਐਨ.ਡੀ.ਏ. ਵਿਚ ਲਿਆਉਣ ਲਈ ਭਾਰਤੀ ਜਨਤਾ ਪਾਰਟੀ 'ਤੇ "ਜ਼ਬਰਦਸਤੀ ਅਤੇ ਬਲੈਕਮੇਲ" ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਜਾਂਚ ਦੀ ਮੰਗ ਕਰਨ ਤੋਂ ਬਾਅਦ ਆਈ ਹੈ।