ਹਰਦੀਪ ਪੁਰੀ ਵਲੋਂ ਕੇਂਦਰ ਦੀ ਕਾਰਗੁਜ਼ਾਰੀ 'ਤੇ ਖੜਗੇ ਦੀ ਟਿੱਪਣੀ ਦੀ ਨਿੰਦਾ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੇਂਦਰ ਦੀ ਕਾਰਗੁਜ਼ਾਰੀ 'ਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਟਿੱਪਣੀ 'ਤੇ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਜਪਾ 'ਤੇ ਉਨ੍ਹਾਂ ਦੀ ਤਾਜ਼ਾ ਟਿੱਪਣੀ ਉਨ੍ਹਾਂ ਦੀ ਆਪਣੀ ਪਾਰਟੀ ਦੇ ਅੰਦਰ ਡੂੰਘੀ ਨਿਰਾਸ਼ਾ ਤੋਂ ਪੈਦਾ ਹੋਈ ਹੈ।