ਤੇਜ਼ ਹਵਾ ਤੇ ਬਾਰਿਸ਼ ਨਾਲ ਖੜੀ ਬਾਸਮਤੀ ਦੀ ਫ਼ਸਲ ਜ਼ਮੀਨ 'ਤੇ ਡਿਗੀ
ਅਟਾਰੀ, 6 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪੰਜਾਬ ਅੰਦਰ ਬੀਤੀ ਰਾਤ ਗਰਮੀ ਤੋਂ ਸਰਦੀਆਂ ਦੇ ਮੌਸਮ ਵਿਚ ਆ ਰਹੀ ਲਗਾਤਾਰ ਤਬਦੀਲੀ ਦੇ ਮੱਦੇ ਨਜ਼ਰ ਆਈ ਤੇਜ ਹਵਾ ਤੇ ਹੋਈ ਤੇਜ਼ ਬਾਰਿਸ਼ ਦੇ ਕਾਰਨ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਕਿਸਾਨਾਂ ਦੀ ਖੜੀ ਸੋਨੇ ਵਰਗੀ ਬਾਸਮਤੀ ਦੀ ਫ਼ਸਲ, ਜਿਸ ਦੀ ਕਟਾਈ ਝੋਨੇ ਤੋਂ ਠੀਕ ਇਕ ਮਹੀਨਾ ਬਾਅਦ ਹੋਣੀ ਹੈ, ਤੇਜ਼ ਹਵਾ ਤੇ ਬਾਰਿਸ਼ ਨਾਲ ਜ਼ਮੀਨ 'ਤੇ ਡਿਗੀ ਹੋਈ ਵਿਖਾਈ ਦੇ ਰਹੀ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਗਰ ਇਸੇ ਤਰ੍ਹਾਂ ਹਵਾ ਜਾਂ ਬਾਰਿਸ਼ ਆਉਂਦੀ ਰਹੀ ਤਾਂ ਬਾਸਮਤੀ ਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਪੁੱਜ ਸਕਦਾ ਹੈ।