ਪਿੰਡ ਨਿੱਝਰ ਵਿਖੇ ਪੂਰੀ ਪੰਚਾਇਤ ਦੀ ਹੋਈ ਸਰਬਸੰਮਤੀ
ਗੁਰੂਹਰਸਹਾਏ (ਫਿਰੋਜ਼ਪੁਰ), 6 ਅਕਤੂਬਰ (ਹਰਚਰਨ ਸਿੰਘ ਸੰਧੂ)-ਪੇਂਡੂ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਗੁਰੂਹਰਸਹਾਏ ਦੇ ਨੇੜਲੇ ਪਿੰਡ ਨਿੱਝਰ ਵਿਖੇ ਵੀ ਪੂਰੀ ਪੰਚਾਇਤ ਦੀ ਸਰਬਸੰਮਤੀ ਹੋ ਗਈ ਹੈ। ਸਰਬਸੰਮਤੀ ਦੌਰਾਨ ਸ਼੍ਰੀਮਤੀ ਨਰਿੰਦਰ ਕੌਰ ਨਿੱਝਰ ਪਤਨੀ (ਬਲਦੇਵ ਸਿੰਘ ਨਿੱਝਰ) ਨੂੰ ਪਿੰਡ ਦਾ ਸਰਪੰਚ ਅਤੇ ਉਨ੍ਹਾਂ ਨਾਲ ਬਬਲਜੀਤ ਕੌਰ, ਲਵਪ੍ਰੀਤ ਕੌਰ ਲੇਡੀ ਪੰਚ ਅਤੇ ਲਾਲ ਚੰਦ, ਗੁਰਚਰਨ ਸਿੰਘ, ਜਗਿੰਦਰ ਸਿੰਘ ਨੂੰ ਵੀ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ ਹੈ। ਇਸ ਦੌਰਾਨ ਪੂਰੇ ਪਿੰਡ ਵਾਸੀਆਂ ਨੇ ਨਵੀਂ ਚੁਣੀ ਗਈ ਪੰਚਾਇਤ ਦਾ ਸਵਾਗਤ ਕੀਤਾ।