ਪੋਲਿੰਗ ਸਟੇਸ਼ਨ ਦੇ ਬਾਹਰ ਸਮਰਥਕ ਮਹਿਲਾਵਾਂ ਵੋਟਰਾਂ ਨੂੰ ਕਰ ਰਹੀਆਂ ਜਾਗਰੂਕ

ਰਾਮਾਂ ਮੰਡੀ, 15 ਅਕਤੂਬਰ (ਤਰਸੇਮ ਸਿੰਗਲਾ)-ਅੱਜ ਪੰਚਾਇਤੀ ਚੋਣਾਂ ਦੀ ਪੋਲਿੰਗ ਨੂੰ ਲੈ ਕੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਵੱਖਰਾ ਹੀ ਸਿਸਟਮ ਦੇਖਣ ਨੂੰ ਮਿਲਿਆ। ਜਿਥੇ ਪੋਲਿੰਗ ਸਟੇਸ਼ਨ ਦੇ ਬਾਹਰ ਸਮੂਹ ਉਮੀਦਵਾਰਾਂ ਦੀਆਂ ਸਮਰਥੱਕ ਮਹਿਲਾਵਾਂ ਆਪਣੇ-ਆਪਣੇ ਉਮੀਦਵਾਰਾਂ ਦੇ ਚੋਣ ਪੰਫਲੇਟ ਲੈ ਕੇ ਖੜ੍ਹੀਆਂ ਹੋਈਆਂ ਸਨ ਅਤੇ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਅੰਦਰ ਜਾਣ ਸਮੇਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਲਈ ਜਾਗਰੂਕ ਕਰ ਰਹੀਆਂ ਸਨ। ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ ਅਤੇ 2.20 ਵਜੇ ਤੱਕ 80 ਫੀਸਦੀ ਵੋਟ ਭੁਗਤ ਚੁੱਕੀ ਹੈ।