ਜ਼ਿਲ੍ਹਾ ਬਰਨਾਲਾ ਵਿਚ ਦੁਪਹਿਰ 2 ਵਜੇ ਤੱਕ 41.06 ਫੀਸਦੀ ਤੇ ਸੰਗਰੂਰ ਵਿਚ 49.80 ਫ਼ੀਸਦੀ ਵੋਟਿੰਗ
ਬਰਨਾਲਾ, ਸੰਗਰੂਰ, 15 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ/ਦਮਨਜੀਤ ਸਿੰਘ)-ਜ਼ਿਲ੍ਹਾ ਬਰਨਾਲਾ ਵਿਚ ਦੁਪਹਿਰ 2 ਵਜੇ ਤੱਕ 41.06 ਫੀਸਦੀ ਪੋਲਿੰਗ ਹੋਈ ਹੈ। ਜਿਸ ਵਿਚ ਬਲਾਕ ਬਰਨਾਲਾ ਵਿਚ 37.71 ਫੀਸਦੀ, ਬਲਾਕ ਮਹਿਲ ਕਲਾਂ ਵਿਚ 45.75 ਫੀਸਦੀ ਅਤੇ ਬਲਾਕ ਸ਼ਹਿਣਾ ਵਿਚ 42.29 ਵੋਟਾਂ ਪਈਆਂ ਹਨ। ਇਸ ਦੇ ਨਾਲ ਹੀ ਸੰਗਰੂਰ ਜ਼ਿਲ੍ਹੇ ਵਿਚ 2 ਵਜੇ ਤੱਕ 49.80 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।