JALANDHAR WEATHER

ਮਲੇਰਕੋਟਲਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਡੀ.ਏ.ਪੀ. ਖਾਦ ਦੀ ਟਰੇਨ ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਘੇਰੀ

 ਮਲੇਰਕੋਟਲਾ, 3 ਨਵੰਬਰ (ਪਰਮਜੀਤ ਸਿੰਘ ਕੁਠਾਲਾ) - ਲੰਘੀ ਰਾਤ ਰੇਲਵੇ ਸਟੇਸ਼ਨ ਮਲੇਰਕੋਟਲਾ ’ਤੇ ਪਹੁੰਚੀ ਡੀ.ਏ.ਪੀ. ਖਾਦ ਦੀ ਟਰੇਨ ਨੂੰ ਅੱਜ ਸਵੇਰੇ ਸਾਝਰੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜਨਰਲ ਸਕੱਤਰ ਕੇਵਲ ਸਿੰਘ ਭੜੀ ਅਤੇ ਜ਼ਿਲ੍ਹਾ ਆਗੂ ਰਵਿੰਦਰ ਸਿੰਘ ਕਾਸਮਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਵਲੋਂ ਘੇਰ ਕੇ ਟਰੇਨ ਵਿਚੋਂ ਖਾਦ ਨਾਲ ਲੱਦੇ ਜਾ ਰਹੇ ਟਰੱਕਾਂ ਨੂੰ ਰੋਕ ਦਿੱਤਾ ਗਿਆ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਕਿਸਾਨਾਂ ਲਈ ਪਹੁੰਚੀ ਡੀ.ਏ.ਪੀ. ਖਾਦ ਸਰਕਾਰ ਵਲੋਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਟਰੱਕਾਂ ਰਾਹੀਂ ਬਰਨਾਲਾ ਭੇਜੀ ਜਾ ਰਹੀ ਹੈ। ਕਿਸਾਨ ਆਗੂ ਰਵਿੰਦਰ ਸਿੰਘ ਕਾਸਮਪੁਰ ਮੁਤਾਬਿਕ ਸਰਕਾਰ ਨੇ ਕੁੱਝ ਦਿਨ ਪਹਿਲਾਂ ਮਲੇਰਕੋਟਲਾ ਪਹੁੰਚੀ ਟਰੇਨ ਵਿਚੋਂ ਵੀ ਵੱਡੀ ਮਾਤਰਾ ਡੀ.ਏ.ਪੀ.ਖਾਦ ਬਰਨਾਲਾ ਭੇਜ ਦਿੱਤੀ ਹੈ।ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਸਪੱਸ਼ਟ ਐਲਾਨ ਕੀਤਾ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਕਿਸਾਨਾਂ ਲਈ ਡੀ.ਏ.ਪੀ.ਖਾਦ ਦੀ ਲੋੜ ਪੂਰੀ ਕੀਤੇ ਬਗੈਰ ਖਾਦ ਬਰਨਾਲੇ ਨਹੀਂ ਭੇਜਣ ਦਿੱਤੀ ਜਾਵੇਗੀ। ਕਿਸਾਨਾਂ ਵਲੋਂ ਅਚਾਨਕ ਖਾਦ ਦੀ ਟਰੇਨ ਘੇਰਨ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਕੁਲਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਫੋਰਸ ਰੇਲਵੇ ਪਲੇਟਫਾਰਮ ’ਤੇ ਤਾਇਨਾਤ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ