ਦੂਜੇ ਇਨਦਿਨਾਂ ਮੈਚ ਵਿਚ ਇੰਗਲੈਂਡ ਨੇ 5 ਵਿਕਟਾਂ ਨਾਲ ਹਰਾਇਆ ਵੈਸਟ ਇੰਡੀਜ਼ ਨੂੰ
ਸੇਂਟ ਜੌਨਸ (ਵੈਸਟ ਇੰਡੀਜ਼), 3 ਨਵੰਬਰ - ਇੰਗਲੈਂਡ ਨੇ ਦੂਜੇ ਇਕਦਿਨਾਂ ਮੈਚ ਵਿਚ ਵੈਸਟ ਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਵਲੋਂ ਮਿਲੇ 329 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 15 ਗੇਂਦਾਂ ਰਹਿੰਦਿਆ 5 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਇੰਗਲੈਂਡ ਵਲੋਂ ਕਪਤਾਨ ਲਿਵਿੰਗਸਟੋਨ ਨੇ ਸ਼ਾਨਦਾਰ ਦੌੜਾਂ 124 (85 ਗੇਂਦਾਂ) ਬਣਾਈਆਂ, ਜੋ ਕਿ ਅੰਤ ਤੱਕ ਆਊਟ ਨਹੀਂ ਹੋਏ। ਇਸ ਜਿੱਤ ਨਾਲ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ।