ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣਗੀਆਂ ਇਹ ਚੋਣਾਂ - ਅਮਿਤ ਸ਼ਾਹ
ਰਾਂਚੀ (ਝਾਰਖੰਡ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ, "ਝਾਰਖੰਡ ਵਿਚ ਇਹ ਚੋਣ ਸਿਰਫ਼ ਸਰਕਾਰ ਬਦਲਣ ਦੀ ਚੋਣ ਨਹੀਂ ਹੈ, ਸਗੋਂ ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਕ ਚੋਣ ਹੈ। ਝਾਰਖੰਡ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ ਕਿ ਕੀ ਉਹ ਭ੍ਰਿਸ਼ਟਾਚਾਰ ਵਾਲੀ ਸਰਕਾਰ ਚਾਹੁੰਦੇ ਹਨ ਜਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਹੀ ਭਾਜਪਾ ਦੀ ਸਰਕਾਰ, ਕੀ ਉਹ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਘੁਸਪੈਠ ਦੀ ਇਜਾਜ਼ਤ ਦੇ ਕੇ ਝਾਰਖੰਡ ਦੀ ਪਛਾਣ, ਜ਼ਮੀਨ ਅਤੇ ਔਰਤਾਂ ਨੂੰ ਖ਼ਤਰੇ ਵਿਚ ਪਾਵੇ ਜਾਂ ਉਹ ਸਰਹੱਦਾਂ 'ਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੇ ਹਨ..."।