ਕੀ ਝਾਰਖੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ?- 1.36 ਲੱਖ ਕਰੋੜ ਦੇ ਕੋਲੇ ਦੇ ਬਕਾਏ 'ਤੇ ਜੈਰਾਮ ਰਮੇਸ਼
ਨਵੀਂ ਦਿੱਲੀ, 3 ਨਵੰਬਰ - ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੇਂਦਰ ਸਰਕਾਰ ਦੁਆਰਾ ਸੂਬੇ ਪ੍ਰਤੀ ਕੀਤੇ ਗਏ ਅਸਪਸ਼ਟ ਬਕਾਏ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਕੀ ਕਾਂਗਰਸ-ਜੇ.ਐਮ.ਐਮ. ਗੱਠਜੋੜ ਨੂੰ ਵੋਟ ਪਾਉਣ ਬਦਲੇ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਰਮੇਸ਼ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲਾ ਰਾਇਲਟੀ ਅਤੇ ਸਕੀਮ ਲਾਭਾਂ ਵਿਚ ਝਾਰਖੰਡ ਦੇ "ਲੱਖਾਂ ਕਰੋੜਾਂ ਰੁਪਏ" ਦੀ ਦੇਣਦਾਰ ਹੈ ਅਤੇ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਇਹ ਫੰਡ ਜਾਰੀ ਕਰਨ ਵਿਚ ਅਸਫਲ ਕਿਉਂ ਰਹੇ।