ਕੇਰਲ ਪੁਲਿਸ ਵਲੋਂ ਕੇਂਦਰੀ ਰਾਜ ਮੰਤਰੀ ਸੁਰੇਸ਼ ਗੋਪੀ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ
ਤ੍ਰਿਸ਼ੂਰ (ਕੇਰਲ), 3 ਨਵੰਬਰ - ਕੇਰਲ ਪੁਲਿਸ ਨੇ ਰਾਜ ਕੇਂਦਰੀ ਮੰਤਰੀ ਸੁਰੇਸ਼ ਗੋਪੀ ਦੇ ਖਿਲਾਫ ਤ੍ਰਿਸ਼ੂਰ ਪੂਰਮ ਸਥਾਨ 'ਤੇ ਪਹੁੰਚਣ ਲਈ ਐਂਬੂਲੈਂਸ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਨ ਦੇ ਦੋਸ਼ ਵਿਚ ਐਫ.ਆਈ.ਆਰ. ਦਰਜ ਕੀਤੀ ਹੈ।ਐਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਗੋਪੀ ਨੇ ਇਕ ਐਂਬੂਲੈਂਸ ਵਿਚ ਯਾਤਰਾ ਕੀਤੀ, ਜਿਸ ਦੀ ਵਰਤੋਂ ਸਿਰਫ ਮਰੀਜ਼ਾਂ ਨੂੰ ਲਿਜਾਣ ਲਈ ਕੀਤੀ ਜਾਣੀ ਚਾਹੀਦੀ ਹੈ।