ਝਾਰਖੰਡ ਚੋਣਾਂ: ਅਮਿਤ ਸ਼ਾਹ ਨੇ ਹਜ਼ਾਰੀਬਾਗ ਰੈਲੀ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਬਣਾਇਆ ਨਿਸ਼ਾਨਾ
ਹਜ਼ਾਰੀਬਾਗ (ਝਾਰਖੰਡ), 3 ਨਵੰਬਰ (ਏਐਨਆਈ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਤਾਜ਼ਾ ਹਮਲਾ ਕੀਤਾ, ਵੋਟਰਾਂ ਨੂੰ ਪਛੜੀਆਂ ਸ਼੍ਰੇਣੀਆਂ ਵਿਰੁੱਧ ਕਥਿਤ ਅੱਤਿਆਚਾਰਾਂ ਦਾ "ਬਦਲਾ" ਲੈਣ ਦੀ ਅਪੀਲ ਕੀਤੀ। ਹਜ਼ਾਰੀਬਾਗ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਸੋਰੇਨ ਨੂੰ 'ਭ੍ਰਿਸ਼ਟ ਮੁੱਖ ਮੰਤਰੀ' ਕਰਾਰ ਦਿੱਤਾ ਅਤੇ ਵੋਟਰਾਂ ਨੂੰ ਭਾਜਪਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅਸੀਂ ਆਉਣ ਵਾਲੇ ਦਿਨਾਂ ਵਿਚ ਝਾਰਖੰਡ ਵਿਚ ਬਦਲਾਅ ਲਿਆਉਣਾ ਹੈ। ਸਾਨੂੰ 'ਇੰਡੀਆ' ਗੱਠਜੋੜ ਸਰਕਾਰ ਨੂੰ ਉਖਾੜ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਕਮਲ ਦੇ ਫੁੱਲ ਵਾਲੀ ਸਰਕਾਰ ਬਣਾਉਣੀ ਹੈ।"