JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਆਸਾਮੀ ਭਾਸ਼ਾ ਦਾ ਸਨਮਾਨ ਕਰਨ ਲਈ ਭਾਸ਼ਾ ਗੌਰਵ ਹਫ਼ਤਾ ਵਿਚ ਹਿੱਸਾ ਲੈਣ ਦੀ ਕੀਤੀ ਅਪੀਲ

ਨਵੀਂ ਦਿੱਲੀ, 3 ਨਵੰਬਰ (ਏ.ਐਨ.ਆਈ.): ਭਾਸ਼ਾ ਗੌਰਵ ਹਫ਼ਤਾ , ਕੇਂਦਰ ਦੁਆਰਾ ਹਾਲ ਹੀ ਵਿਚ ਅਸਮੀਆ ਨੂੰ ਇਕ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਦੇਣ ਅਤੇ ਰਾਜ ਦੀ ਅਮੀਰ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨ ਲਈ ਇਕ ਹਫ਼ਤਾ ਭਰ ਚੱਲਣ ਵਾਲਾ ਸਮਾਰੋਹ ਐਤਵਾਰ ਨੂੰ ਗੁਹਾਟੀ ਦੇ ਸ਼੍ਰੀਮੰਤ ਸ਼ੰਕਰਦੇਵ ਕਲਾਕਸ਼ੇਤਰ ਵਿਚ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਤੋਂ ਬਾਹਰ ਦੇ ਆਸਾਮੀਆਂ ਨੂੰ ਇਸ ਜਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਐਕਸ 'ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਸ਼ਾ ਗੌਰਵ ਹਫ਼ਤਾ ਇਕ ਧਿਆਨ ਦੇਣ ਯੋਗ ਉਪਰਾਲਾ ਹੈ, ਜੋ ਅਸਾਮੀਆਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤੇ ਜਾਣ 'ਤੇ ਲੋਕਾਂ ਦੇ ਉਤਸ਼ਾਹ ਨੂੰ ਉਜਾਗਰ ਕਰਦਾ ਹੈ। ਮੇਰੀਆਂ ਸ਼ੁੱਭਕਾਮਨਾਵਾਂ। ਹਫ਼ਤੇ ਭਰ ਵਿਚ ਯੋਜਨਾਬੱਧ ਪ੍ਰੋਗਰਾਮ 'ਚ ਆਸਾਮ ਤੋਂ ਬਾਹਰਲੇ ਅਸਾਮੀ ਲੋਕਾਂ ਨੂੰ ਵੀ ਭਾਗ ਲੈਣ ਦੀ ਅਪੀਲ ਕਰਦਾ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ