JALANDHAR WEATHER

ਦਰਖ਼ਤ ਡਿੱਗਣ ਕਾਰਨ ਦੋ ਜ਼ਖ਼ਮੀ, ਬਿਜਲੀ ਹੋਈ ਠੱਪ

ਕਪੂਰਥਲਾ, 24 (ਅਮਨਜੋਤ ਸਿੰਘ ਵਾਲੀਆ)- ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਵਿਖੇ ਅੱਜ ਸਵੇਰੇ 7:30 ਵਜੇ ਦੇ ਕਰੀਬ ਹਲਕੀ ਬਾਰਿਸ਼ ਦੌਰਾਨ ਅਚਾਨਕ ਲਗਭਗ 100 ਸਾਲ ਪੁਰਾਣਾ ਪਿੱਪਲ ਦਾ ਦਰਖ਼ਤ ਡਿੱਗ ਪਿਆ, ਜਿਸ ਕਾਰਨ ਉੱਥੇ ਦੁਕਾਨ ਲਗਾ ਕੇ ਬੈਠੇ ਦੋ ਦੁਕਾਨਦਾਰ ਜਿਥੇ ਜ਼ਖ਼ਮੀ ਹੋ ਗਏ ਉਥੇ ਹੀ ਕੁਝ ਦੁਕਾਨਾਂ ਦੇ ਸ਼ੈਡ, ਸ਼ਟਰ ਨੁਕਸਾਨੇ ਗਏ ਅਤੇ ਨਾਲ ਲੱਗਦੇ ਘਰਾਂ ਦੇ ਬਨੇਰੇ ਵੀ ਟੁੱਟ ਗਏ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਇਲਾਕੇ ਦੀ ਬਿਜਲੀ ਠੱਪ ਹੋ ਗਈ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਅੰਬ ਦਾ ਸੀਜ਼ਨ ਹੋਣ ਕਾਰਨ ਕਈ ਦੁਕਾਨਦਾਰ ਪਿੱਪਲ ਹੇਠਾਂ ਅੰਬ ਦੀਆਂ ਫੜੀਆਂ ਲਗਾ ਕੇ ਬੈਠੇ ਹੋਏ ਸਨ ਤਾਂ ਅਚਾਨਕ ਪਿੱਪਲ ਜੜੋਂ ਹੀ ਡਿੱਗਣ ਲੱਗਾ, ਜਿਸ ਨੂੰ ਇਕ ਦੁਕਾਨਦਾਰ ਨੇ ਦੇਖ ਲਿਆ ਤੇ ਉਸ ਨੇ ਰੌਲਾ ਪਾ ਦਿੱਤਾ, ਜਿਸ ਕਾਰਨ ਪਿੱਪਲ ਹੇਠਾਂ ਖੜੇ ਲਗਭਗ ਇਕ ਦਰਜਨ ਲੋਕ ਆਪਣੀ ਜਾਨ ਬਚਾ ਕੇ ਭੱਜ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਦਰਖ਼ਤ ਸੰਬੰਧੀ ਜੰਗਲਾਤ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਇਹ ਬਹੁਤ ਹੀ ਭਾਰਾ ਹੋ ਚੁੱਕਾ ਹੈ, ਜੋ ਕਦੇ ਵੀ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ