JALANDHAR WEATHER

ਸਰਪੰਚ ਲਈ 581 ਤੇ ਪੰਚ ਲਈ ਕੁੱਲ 1311 ਉਮੀਦਵਾਰ ਮੈਦਾਨ 'ਚ

ਮਮਦੋਟ/ਫਿਰੋਜ਼ਪੁਰ, 6 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੀਆਂ 136 ਪੰਚਾਇਤਾਂ ਦੀਆਂ ਚੋਣਾਂ ਲਈ ਦਾਖਲ ਹੋਈਆਂ ਨਾਮਜ਼ਦਗੀਆਂ ਵਿਚੋਂ ਸਰਪੰਚ ਦੀਆਂ 57 ਅਤੇ ਪੰਚ ਦੀਆਂ 179 ਫਾਈਲਾਂ ਰੱਦ ਹੋਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਨੇ ਦੱਸਿਆ ਕਿ ਉਕਤ ਬਲਾਕ ਵਿਚ ਸਰਪੰਚੀ ਲਈ 638 ਅਤੇ ਪੰਚ ਲਈ 1480 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ਸਰਪੰਚੀ ਦੇ 57 ਉਮੀਦਵਾਰਾਂ ਦੀਆਂ ਅਤੇ ਮੈਂਬਰ ਪੰਚਾਇਤ ਦੇ 179 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ। ਜਾਣਕਾਰੀ ਅਨੁਸਾਰ ਸਰਪੰਚ ਲਈ 581 ਅਤੇ ਪੰਚ ਲਈ ਕੁੱਲ 1311 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਦੀ ਚੋਣ 15 ਅਕਤੂਬਰ ਨੂੰ ਹੋਵੇਗੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ