ਗੁਜਰਾਤ ਹਾਦਸੇ 'ਤੇ ਪੀ.ਐਮ. ਮੋਦੀ ਨੇ ਕੀਤੀ ਡੂੰਘੀ ਸੰਵੇਦਨਾ ਪ੍ਰਗਟ
ਨਵੀਂ ਦਿੱਲੀ, 12 ਅਕਤੂਬਰ-ਗੁਜਰਾਤ ਦੇ ਮਹਿਸਾਣਾ ਵਿਚ ਕੰਧ ਡਿੱਗਣ ਨਾਲ ਵਾਪਰਿਆ ਹਾਦਸਾ ਬੇਹੱਦ ਦੁਖਦ ਹੈ। ਇਸ ਵਿਚ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਇਸ ਦੇ ਨਾਲ, ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸੂਬਾ ਸਰਕਾਰ ਦੀ ਦੇਖ-ਰੇਖ ਹੇਠ ਸਥਾਨਕ ਪ੍ਰਸ਼ਾਸਨ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ 'ਚ ਲੱਗਾ ਹੋਇਆ ਹੈ।