ਕਲਾਕਾਰ ਅਤੁਲ ਪਰਚੂਰੇ ਦਾ ਹੋਇਆ ਦਿਹਾਂਤ

ਮੁੰਬਈ,14 ਅਕਤੂਬਰ- ਮਸ਼ਹੂਰ ਅਦਾਕਾਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ ਹੈ। ਅਤੁਲ ਨੇ ਸਲਮਾਨ ਖਾਨ ਤੋਂ ਲੈ ਕੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਅਤੁਲ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਮੇਡੀ ਭੂਮਿਕਾਵਾਂ ਤੋਂ ਮਿਲੀ। ਅਦਾਕਾਰ ਦੀ ਉਮਰ ਸਿਰਫ 57 ਸਾਲ ਸੀ। ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਤੁਲ ਪਰਚੂਰੇ ਦੇ ਜਾਣ ਨਾਲ ਫਿਲਮ ਜਗਤ ਨੂੰ ਸਦਮਾ ਲੱਗਾ ਹੈ। ਉਹ ਕੈਂਸਰ ਨੂੰ ਹਰਾ ਕੇ ਕੰਮ 'ਤੇ ਪਰਤੇ ਸੀ। ਕਪਿਲ ਸ਼ਰਮਾ ਦੇ ਸ਼ੋਅ 'ਚ ਅਤੁਲ ਨੇ ਕਈ ਕਿਰਦਾਰ ਨਿਭਾਏ ਸਨ।