JALANDHAR WEATHER

ਕੱਲ੍ਹ ਵੀ ਪੀ.ਜੀ.ਆਈ. ਵਿਚ ਓ.ਪੀ.ਡੀ. ਰਹੇਗੀ ਬੰਦ

ਚੰਡੀਗੜ੍ਹ, 14 ਅਕਤੂਬਰ- ਪੱਛਮੀ ਬੰਗਾਲ ਦੀ ਘਟਨਾ ਦੇ ਮੱਦੇਨਜ਼ਰ ਰੈਜ਼ੀਡੈਂਟ ਡਾਕਟਰ ਇਕ ਵਾਰ ਫਿਰ ਹੜਤਾਲ ’ਤੇ ਜਾ ਸਕਦੇ ਹਨ ਜਿਸ ਨਾਲ ਸਥਿਤੀ ਹੋਰ ਵੀ ਚੁਣੌਤੀਪੂਰਨ ਹੋ ਜਾਵੇਗੀ। ਹੜਤਾਲ ਦਾ ਅਸਰ ਭਲਕੇ 15 ਅਕਤੂਬਰ ਨੂੰ ਪੀ.ਜੀ.ਆਈ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ। ਭਲਕੇ 15 ਅਕਤੂਬਰ ਨੂੰ ਵੀ ਓ.ਪੀ.ਡੀ. ਸੇਵਾ ਬੰਦ ਰਹੇਗੀ, ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਸਿਰਫ ਫਾਲੋਅਪ ਮਰੀਜ਼ ਹੀ ਰਜਿਸਟ੍ਰੇਸ਼ਨ ਵਿਚ ਸ਼ਾਮਿਲ ਹੋਣਗੇ। ਸਰਜਰੀਆਂ ਅਤੇ ਅਪਰੇਸ਼ਨ ਸਿਰਫ ਐਮਰਜੈਂਸੀ ਸਥਿਤੀਆਂ ਵਿਚ ਹੀ ਕੀਤੇ ਜਾਣਗੇ, ਨਹੀਂ ਤਾਂ ਇਸ ਨੂੰ ਪਹਿਲਾਂ ਵਾਂਗ ਮੁਲਤਵੀ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ