ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ ਦਫ਼ਤਰ ਦੇ ਮੇਨ ਗੇਟ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਪਿੰਡ ਝੱਖੜ ਵਾਲਾ ਦੀ ਪਵਨਪ੍ਰੀਤ ਕੌਰ ਨੂੰ ਮੇਟ ਹਟਾਉਣ, ਐਪ ਆਈ.ਡੀ. ਨੂੰ ਸਿਆਸੀ ਸ਼ਹਿ ਉਤੇ ਕੱਟਣ ਅਤੇ ਮਜ਼ਦੂਰਾਂ ਨੂੰ ਨਾ ਕੰਮ ਦੇਣ ਨੂੰ ਲੈ ਕੇ ਗੁੱਸੇ ਵਿਚ ਆਏ ਮਜ਼ਦੂਰਾਂ ਨੇ ਬੀ. ਡੀ. ਪੀ. ਓ. ਦਫ਼ਤਰ ਜੈਤੋ ਦੇ ਮੇਨ ਗੇਟ ਦਾ ਘਿਰਾਓ ਕਰਕੇ ਮੁੱਖ ਮੰਤਰੀ ਪੰਜਾਬ ਵਿਰੁੱਧ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਜ਼ਦੂਰ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਕਿਹਾ ਕਿ ਪੰਜਾਬ ਸਰਕਾਰ ਨਰੇਗਾ ਮਜ਼ਦੂਰਾਂ ਦੇ ਕੰਮਕਾਜ ਵਿਚ ਦਖਲ ਦੇ ਰਹੀ ਹੈ ਤੇ ਮਜ਼ਦੂਰਾਂ ਦੇ ਬਣਦੇ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ ਜਦਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰ ਵਰਗ ਨੂੰ ਬਣਦੇ ਹੱਕ ਤੁਰੰਤ ਦੇਵੇ।