ਤਿਮੋਰ-ਲੇਸਤੇ ਦੌਰੇ ਲਈ ਦਿਲੀ ਪੁੱਜੇ ਰਾਸ਼ਟਰਪਤੀ ਮੁਰਮੂ
ਦਿਲੀ, 10 ਅਗਸਤ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤ ਤੋਂ ਤਿਮੋਰ-ਲੇਸਤੇ ਦੇ ਪਹਿਲੇ ਰਾਜ ਪੱਧਰੀ ਦੌਰੇ ਲਈ ਦਿਲੀ ਪਹੁੰਚ ਗਏ ਹਨ। ਇਕ ਵਿਸ਼ੇਸ਼ ਸਨਮਾਨ ਦੇ ਤੌਰ ’ਤੇ ਤਿਮੋਰ-ਲੇਸਟੇ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਟਾ ਨੇ ਹਵਾਈ ਅੱਡੇ ’ਤੇ ਰਾਸ਼ਟਰਪਤੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ।