ਅਸੀਂ ਹਾਕੀ ਦੀ ਵਿਰਾਸਤ ਨੂੰ ਰੱਖ ਰਹੇ ਹਾਂ ਕਾਇਮ- ਮਨਦੀਪ ਸਿੰਘ
ਨਵੀਂ ਦਿੱਲੀ, 10 ਅਗਸਤ- ਭਾਰਤੀ ਹਾਕੀ ਖ਼ਿਡਾਰੀ ਮਨਦੀਪ ਸਿੰਘ ਨੇ ਅੱਜ ਵਤਨ ਪੁੱਜਣ ਤੋਂ ਬਾਅਦ ਗੱਲ ਕਰਦਿਆਂ ਕਿਹਾ ਕਿ ਉਲੰਪਿਕ ਵਿਚ ਲਗਾਤਾਰ ਤਗਮੇ ਜਿੱਤਣ ਤੋਂ ਬਾਅਦ ਮੈਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ, ਅਸੀਂ ਭਾਰਤੀ ਹਾਕੀ ਦੀ ਵਿਰਾਸਤ ਨੂੰ ਕਾਇਮ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਲੰਪਿਕ ਵਿਚ ਸਭ ਤੋਂ ਵਧੀਆ ਹਾਕੀ ਖੇਡੀ ਤੇ ਅਸੀਂ ਉਹ ਗਲਤੀਆਂ ਨਹੀਂ ਕੀਤੀਆਂ, ਜੋ ਅਸੀਂ ਸੈਮੀਫਾਈਨਲ ਮੈਚ ਵਿਚ ਕੀਤੀਆਂ ਸਨ ਅਤੇ ਨਤੀਜੇ ਵਜੋਂ ਅਸੀਂ ਕਾਂਸੀ ਦਾ ਤਗਮਾ ਜਿੱਤਿਆ ਹੈ।